RSS

Monthly Archives: February 2024

Protected: ਏਸ ਤਰ੍ਹਾਂ ਵੀ


This content is password protected. To view it please enter your password below:

 
Enter your password to view comments.

Posted by on 28/02/2024 in My Poetry

 

Tags: , , , , , , , , , , , , , , , , , , , ,

ਬੰਦਾ


ਈਵਾ ਪੱਸਲੀ ਆਦਮ ਦੀ ਜਾਂ ਆਦਮ ਦਾ ਹੀ ਬੀਅ ਹੁੰਦੀ ਹੈ।
ਬੰਦੇ ਅੰਦਰ ਸਿਰਫ ਬੰਦਾ ਨਹੀਂ, ਬੰਦੇ ਅੰਦਰ ਧੀ ਹੁੰਦੀ ਹੈ।

ਜਣੇ ਖਣੇ ਦੀ ਤੋਹਮਤ ਕਵਿਤਾ, ਸਾਰਾ ਟੱਬਰ ਸਿਰ ਤੇ ਢੋਹਣਾ।
ਆਪਣਾ ਆਪ ਲੁਟਾਕੇ ਹੱਸਣਾ, ਸੌਖਾ ਵੀ ਨਹੀਂ ਬੰਦਾ ਹੋਣਾ।

ਲਿਖੀਆਂ ਉੱਤੇ ਜ਼ੋਰ ਨਹੀਂ ਹੁੰਦਾ, ਹਰ ਥਾਂ ਹਰ ਕੋਈ ਚੋਰ ਨਹੀਂ ਹੁੰਦਾ।
ਸਾਡੇ ਅੰਦਰ ਕੀ ਨਹੀਂ ਟੁੱਟਦਾ? ਟੁੱਟਦਾ ਹੈ ਪਰ ਸ਼ੋਰ ਨਹੀਂ ਹੁੰਦਾ।

ਮਾਵਾਂ ਜਿਹੀ ਭਰਜਾਈ ਮੇਰੀ, ਪੁੱਤਾਂ ਜਿਹੇ ਦਿਓਰ ਤੋਂ ਟੁੱਟ ਗਈ।
ਭਾਈ ਮੁੱਕਿਆ ਰੰਡ ਨਹੀਂ ਕੱਟਿਆ, ਦੁੱਧੋਂ ਲਾਹ ਨਿਆਣੇ ਸੁੱਟ ਗਈ।

ਮੈਂ ਵੀ ਪਿਓ ਕੁੰਵਾਰਾ ਬਣਿਆਂ, ਸੁੱਟੇ ਫੁੱਲ ਨੂੰ ਸੀਨੇ ਲਾਇਆ।
ਭਰ ਜੋਬਨ ਨੇਂ ਗਲ਼ਿਆ ਜੋਬਨ, ਬੇਨਾਮਾ ਜਿਹਾ ਰੰਡ ਹੰਢਾਇਆ।

ਮੈਂ ਰੋਟੀ ਨਾਲ ਕੰਮ ਤੇ ਜਾਨਾਂ, ਤੱਤੀਆਂ ਬੰਨਦਾ ਠੰਡੀਆਂ ਖਾਨਾਂ।
ਸਭਨਾਂ ਦੀ ਟਕਸਾਲ ਸਮਝ ਲੈ, ਆਪਣੇ ਲਈ ਨਾਂ ਜੋੜਿਆ ਆਨਾ।

ਜਿਉੰਕਰ ਜਿਊਂਦੀ ਜਾਨ ਨਹੀਂ ਆਂ, ਬੰਦਾ ਹਾਂ ਸ਼ੈਤਾਨ ਨਹੀਂ ਆਂ।
ਮੇਰਾ ਮੋਢਾ ਤੋਪ ਮੇਰੇ ਵੱਲ, ਮੁਆਫੀ ਮੈਂ ਭਗਵਾਨ ਨਹੀਂ ਆਂ।

 
Leave a comment

Posted by on 24/02/2024 in My Poetry

 

Tags:

Protected: ਕਹਿਕਸ਼ਾਂ 2


This content is password protected. To view it please enter your password below:

 
Enter your password to view comments.

Posted by on 14/02/2024 in My Poetry

 

Tags: , , , , , , , , , , , , , , , ,